ਬਾਲ ਸੁਰੱਖਿਆ

ਜੇ ਤੁਸੀਂ ਜਾਂ ਕੋਈ ਬੱਚਾ ਤੁਰੰਤ ਖਤਰੇ ਵਿੱਚ ਹੈ, ਤਾਂ ਕਿਰਪਾ ਕਰਕੇ 000 ਨੂੰ ਫ਼ੋਨ ਕਰੋ


ਇਸ ਸਫ਼ੇ ਉੱਤੇ, ਤੁਸੀਂ ਵੇਖੋਗੇ:

ਸਾਡੀ ਵਚਨਬੱਧਤਾ

ਬੱਚਿਆਂ ਵਾਸਤੇ ਜਾਣਕਾਰੀ

ਪਰਿਵਾਰਾਂ ਵਾਸਤੇ ਜਾਣਕਾਰੀ

ਰਿਪੋਰਟ ਕਰਨਾ

ਸਾਡੀ ਵਚਨਬੱਧਤਾ

ਅਸੀਂ ਬਾਲ ਸੁਰੱਖਿਆ ਨੂੰ ਕਿਵੇਂ ਤਰਜੀਹ ਦੇ ਰਹੇ ਹਾਂ

ਆਰਡੌਕ (Ardoch) ਬੱਚਿਆਂ ਅਤੇ ਨੌਜਵਾਨਾਂ ਦੇ ਸੁਰੱਖਿਆ ਅਤੇ ਭਲਾਈ ਦੇ ਅਧਿਕਾਰ ਦੀ ਰੱਖਿਆ ਕਰਨ ਲਈ ਵਚਨਬੱਧ ਹੈ।

ਅਸੀਂ ਜਾਣਦੇ ਹਾਂ ਕਿ ਕੁਝ ਬੱਚੇ ਦੂਜਿਆਂ ਨਾਲੋਂ ਵਧੇਰੇ ਨਿਤਾਣੇ ਹੁੰਦੇ ਹਨ। ਇਸ ਲਈ ਅਸੀਂ ਸਰਗਰਮੀ ਨਾਲ ਬੱਚਿਆਂ ਅਤੇ ਨੌਜਵਾਨਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਉਤਸ਼ਾਹਿਤ ਕਰਦੇ ਹਾਂ ਜੋ:

 • ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਤੋਂ ਹਨ
 • ਸਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜਾਂ ਤੋਂ ਹਨ
 • ਉਹਨਾਂ ਨੂੰ ਅਪੰਗਤਾ ਹੈ
 • LGBTIQA+ ਵਜੋਂ ਪਛਾਣੇ ਜਾਂਦੇ ਹਨ।

ਹਰ ਕੋਈ ਜੋ Ardoch ਨਾਲ ਕੰਮ ਕਰਦਾ ਹੈ ਜਾਂ ਪ੍ਰਤੀਨਿਧਤਾ ਕਰਦਾ ਹੈ, ਇਹ ਯਕੀਨੀ ਬਨਾਉਣ ਲਈ ਜ਼ਿੰਮੇਵਾਰ ਹੈ ਕਿ ਬੱਚੇ ਸੁਰੱਖਿਅਤ ਹਨ, ਸੁਰੱਖਿਅਤ ਮਹਿਸੂਸ ਕਰਦੇ ਹਨ, ਅਤੇ ਉਹਨਾਂ ਫੈਸਲਿਆਂ ਵਿੱਚ ਸ਼ਾਮਲ ਹੁੰਦੇ ਹਨ ਜੋ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।

ਇਸ ਦਾ ਕੀ ਮਤਲਬ ਹੈ?

ਅਸੀਂ ਬਾਲ ਸੁਰੱਖਿਆ ਨੂੰ ਇਸ ਦੁਆਰਾ ਤਰਜੀਹ ਦਿੰਦੇ ਹਾਂ:

 • ਬਾਲ ਸੁਰੱਖਿਅਤ ਸੰਸਥਾਵਾਂ ਵਾਸਤੇ ਰਾਸ਼ਟਰੀ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣਾ ਅਤੇ ਸਾਡੇ ਨਿਯਮਾਂ ਦੀ ਪਾਲਣਾ ਦੀ ਨਿਰੰਤਰ ਨਿਗਰਾਨੀ ਕਰਨਾ
 • Ardoch ਦੇ ਸਾਰੇ ਕਰਮਚਾਰੀਆਂ, ਸਵੈ-ਸੇਵਕਾਂ (ਵਲੰਟੀਅਰਾਂ) ਅਤੇ ਭਾਈਚਾਰਕ ਭਾਈਵਾਲਾਂ ਵਾਸਤੇ ਬਾਲ ਸੁਰੱਖਿਅਤ ਨੀਤੀਆਂ ਅਤੇ ਪ੍ਰਕਿਰਿਆਵਾਂ ਦਾ ਪਾਲਣ ਕਰਨਾ।
 • ਇਹ ਯਕੀਨੀ ਬਨਾਉਣਾ ਕਿ ਹਰ ਕਿਸੇ ਦੀ ਪੇਸ਼ੇਵਰ ਵਿਕਾਸ ਅਤੇ ਸਹਾਇਤਾ ਤੱਕ ਪਹੁੰਚ ਹੈ ਜੋ ਉਹਨਾਂ ਨੂੰ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀ ਹੈ।
 • ਸਰਗਰਮੀ ਨਾਲ ਵਾਪਸੀ ਸਲਾਹ (ਫੀਡਬੈਕ) ਦੀ ਮੰਗ ਕਰਨਾ, ਅਤੇ ਸਾਡੇ ਕੰਮ ਕਰਨ ਦੇ ਤਰੀਕਿਆਂ ਵਿੱਚ ਨਿਰੰਤਰ ਸੁਧਾਰ ਕਰਨਾ।

ਬੱਚਿਆਂ ਵਾਸਤੇ ਜਾਣਕਾਰੀ

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੁਰੱਖਿਅਤ ਮਹਿਸੂਸ ਕਰੋ।

ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ, ਜਿੰਨਾਂ ਨਾਲ ਅਸੀਂ ਕੰਮ ਕਰਦੇ ਹਾਂ ਉਹ ਸੁਰੱਖਿਅਤ ਅਤੇ ਖੁਸ਼ ਮਹਿਸੂਸ ਕਰਨ, ਜਿਸ ਵਿੱਚ ਸ਼ਾਮਲ ਹਨ ਕਿ ਜੇ ਤੁਸੀਂ ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਹੋ, ਕਿਸੇ ਵੱਖਰੇ ਸਭਿਆਚਾਰ ਤੋਂ ਹੋ, ਤੁਹਾਨੂੰ ਅਪੰਗਤਾ ਹੈ ਜਾਂ LGTIQA+ ਵਜੋਂ ਪਛਾਣੇ ਜਾਂਦੇ ਹੋਵੋ।

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਦੱਸੋ ਕਿ ਕੀ ਤੁਸੀਂ, ਜਾਂ ਕੋਈ ਹੋਰ ਬੱਚਾ, ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਜੋ ਅਸੀਂ ਤੁਹਾਡੀ ਮਦਦ ਕਰ ਸਕੀਏ।

ਜੇ ਤੁਹਾਨੂੰ ਤੁਰੰਤ ਖਤਰਾ ਹੈ, ਤਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।

ਜੇ ਤੁਸੀਂ ਤੁਰੰਤ ਖਤਰੇ ਵਿੱਚ ਨਹੀਂ ਹੋ ਪਰ ਚਾਹੁੰਦੇ ਹੋ ਕਿ ਕੋਈ ਤੁਹਾਡੇ ਨਾਲ ਗੱਲ ਕਰੇ ਤਾਂ ਤੁਸੀਂ 1800 55 1800 ਉੱਤੇ ਕਿਡਜ਼ ਹੈਲਪਲਾਈਨ ਨਾਲ ਵੀ ਗੱਲ ਕਰ ਸਕਦੇ ਹੋ।

ਅਸੀਂ ਇਹ ਵੀ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਜਾਂ ਆਪਣੇ ਅਧਿਆਪਕ ਨੂੰ ਦੱਸੋ ਜੇ ਤੁਸੀਂ ਕਿਸੇ Ardoch ਪ੍ਰੋਗਰਾਮ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਅਤੇ ਨਾਲ ਹੀ Ardoch ਤੁਹਾਡੇ ਜਾਂ ਤੁਹਾਡੀ ਜਮਾਤ ਨਾਲ ਜੋ ਗਤੀਵਿਧੀਆਂ ਕਰਦੇ ਹਨ, ਉਹ ਤੁਸੀਂ ਪਸੰਦ ਕਰਦੇ ਹੋ ਅਤੇ ਪਸੰਦ ਨਹੀਂ ਕਰਦੇ, ਤਾਂ ਜੋ ਅਸੀਂ ਉਹਨਾਂ ਨੂੰ ਹੋਰ ਵੀ ਵਧੀਆ ਬਣਾ ਸਕੀਏ। ਤੁਸੀਂ ਸਾਨੂੰ [email protected] ਉੱਤੇ ਈਮੇਲ ਜਾਂ 1300 Ardoch ਉੱਤੇ ਫ਼ੋਨ ਕਰ ਸਕਦੇ ਹੋ। ਬੱਚਿਆਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ

ਮੇਰੇ ਅਧਿਕਾਰ ਕੀ ਹਨ?

ਹਰ ਬੱਚੇ ਦੇ ਅਧਿਕਾਰ ਹੁੰਦੇ ਹਨ ਜੋ ਬੱਚੇ ਦੇ ਅਧਿਕਾਰਾਂ ਬਾਰੇ ਸੰਮੇਲਨ ਦੇ ਅਧੀਨ ਸੁਰੱਖਿਅਤ ਹੁੰਦੇ ਹਨ। ਇਹਨਾਂ ਵਿੱਚ ਹੇਠ ਲਿਖੇ ਅਧਿਕਾਰ ਸ਼ਾਮਲ ਹਨ:

 • ਸੁਰੱਖਿਆ ਅਤੇ ਬਚਾਅ
 • ਸਿਹਤ
 • ਸਿੱਖਿਆ
 • ਪਰਦੇਦਾਰੀ
 • ਉਹਨਾਂ ਫੈਸਲਿਆਂ ਵਿੱਚ ਆਪਣੇ ਵਿਚਾਰ ਦੱਸਣਾ ਜੋ ਤੁਹਾਨੂੰ ਪ੍ਰਭਾਵਿਤ ਕਰਦੇ ਹਨ
 • ਕਾਨੂੰਨੀ ਅਧਿਕਾਰ
 • ਤੁਸੀਂ ਕੌਣ ਹੋ ਉਹੀ ਬਣ ਕੇ ਰਹਿਣਾ

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਤਾਂ ਕਿਸੇ ਭਰੋਸੇਯੋਗ ਬਾਲਗ ਜਿਵੇਂ ਕਿ ਕਿਸੇ ਮਾਪੇ ਜਾਂ ਅਧਿਆਪਕ ਨਾਲ ਗੱਲ ਕਰਨਾ ਮਹੱਤਵਪੂਰਣ ਹੈ।

ਪਰਿਵਾਰਾਂ ਵਾਸਤੇ ਜਾਣਕਾਰੀ

Ardoch ਵਿਖੇ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਬੱਚਿਆਂ ਦੇ ਜੀਵਨ ਨੂੰ ਸੁਧਾਰਨ ਬਾਰੇ ਹੈ। ਉਹ ਬੱਚੇ ਜੋ ਸੁਰੱਖਿਅਤ ਹਨ – ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ – ਉਹਨਾਂ ਦੀ ਜਮਾਤ ਦੇ ਕਮਰੇ ਵਿੱਚ ਆਪਣੀ ਸਮਰੱਥਾ ਤੱਕ ਪਹੁੰਚਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਬਾਲ ਸ਼ੋਸ਼ਣ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਕਮਜ਼ੋਰ ਕਰਦਾ ਹੈ ਅਤੇ ਸਿੱਖਣ ਦੀ ਉਨ੍ਹਾਂ ਦੀ ਯੋਗਤਾ ਨੂੰ ਘਟਾਉਂਦਾ ਹੈ।

ਸੁਰੱਖਿਅਤ ਅਤੇ ਨਿਰਭੈਅ ਮਹਿਸੂਸ ਕਰਨਾ ਬੱਚਿਆਂ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਇੱਕ ਬੱਚਾ ਜੋ ਸੁਰੱਖਿਅਤ ਮਹਿਸੂਸ ਕਰਦਾ ਹੈ ਉਹ ਆਪਣੇ ਆਲੇ ਦੁਆਲੇ ਦੀ ਦੁਨੀਆਂ ਦੀ ਪੜਚੋਲ ਕਰਨ ਅਤੇ ਅਨੁਭਵ ਕਰਨ ਅਤੇ ਸਿੱਖਣ ਦੇ ਵਧੇਰੇ ਯੋਗ ਹੋਵੇਗਾ। ਬਾਲ ਸੁਰੱਖਿਆ ਪ੍ਰਤੀ ਵਚਨਬੱਧਤਾ Ardoch ਦੇ ਮਿਸ਼ਨ ਅਤੇ ਕਦਰਾਂ-ਕੀਮਤਾਂ ਦਾ ਕੇਂਦਰ ਬਿੰਦੂ ਹੈ।

ਹੇਠਾਂ ਕੁਝ ਆਮ ਤੌਰ ‘ਤੇ ਪੁੱਛੇ ਗਏ ਸਵਾਲ ਅਤੇ ਜਵਾਬ ਹਨ ਕਿ ਅਸੀਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕਿਵੇਂ ਕੰਮ ਕਰਦੇ ਹਾਂ।

ਕੀ ਤੁਹਾਡੇ ਕਰਮਚਾਰੀਆਂ ਅਤੇ ਵਲੰਟੀਅਰਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਿਖਲਾਈ ਦਿੱਤੀ ਜਾਂਦੀ ਹੈ?
ਹਾਂ। Ardoch ਦੇ ਸਾਰੇ ਕਰਮਚਾਰੀਆਂ ਅਤੇ ਵਲੰਟੀਅਰਾਂ ਕੋਲ ਬੱਚਿਆਂ ਨਾਲ ਕੰਮ ਕਰਨ ਦੀ ਜਾਂਚ ਅਤੇ ਪੁਲਿਸ ਜਾਂਚ ਦਾ ਸਰਟੀਫਿਕੇਟ ਹੁੰਦਾ ਹੈ। ਉਹਨਾਂ ਨੂੰ ਕੰਮ ਕਰਨ ਦੇ ਜ਼ਾਬਤੇ ਉੱਤੇ ਦਸਤਖਤ ਕਰਨ, ਬਾਲ ਸੁਰੱਖਿਆ ਸਿਖਲਾਈ ਲੈਣ ਅਤੇ ਸਾਡੀ ਬਾਲ ਸੁਰੱਖਿਆ ਨੀਤੀ ਦੀ ਪਾਲਣਾ ਕਰਨ ਦੀ ਵੀ ਲੋੜ ਹੁੰਦੀ ਹੈ।.
ਕੀ ਤੁਹਾਡੇ ਕੋਲ ਬਾਲ ਸੁਰੱਖਿਆ ਨੀਤੀ ਅਤੇ ਕੰਮ ਕਰਨ ਦਾ ਜ਼ਾਬਤਾ ਹੈ?
ਹਾਂ, ਸਾਡੇ ਕੋਲ ਹੈ ਅਤੇ ਉਹ ਇੱਥੇ ਪੜ੍ਹਨ ਲਈ ਉਪਲਬਧ ਹੈ:

ਬਾਲ ਸੁਰੱਖਿਆ ਨੀਤੀ
ਕੰਮ ਕਰਨ ਦਾ ਜ਼ਾਬਤਾ

ਇਸ ਸਮੇਂ, ਇਹ ਕੇਵਲ ਅੰਗਰੇਜ਼ੀ ਵਿੱਚ ਉਪਲਬਧ ਹੈ, ਪਰ, ਜੇ ਤੁਹਾਨੂੰ ਕਿਸੇ ਅਨੁਵਾਦਕ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਦੱਸੋ ਅਤੇ ਅਸੀਂ ਸਹਾਇਤਾ ਕਰਨ ਲਈ ਕਿਸੇ ਦਾ ਪ੍ਰਬੰਧ ਕਰਾਂਗੇ।

ਮੈਂ (ਜਾਂ ਮੇਰਾ ਬੱਚਾ) ਸੰਸਥਾ ਨੂੰ ਵਾਪਸੀ ਸਲਾਹ (ਫੀਡਬੈਕ) ਕਿਵੇਂ ਦੇ ਸਕਦਾ/ਦੀ ਹਾਂ?
ਅਸੀਂ ਬਾਲ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਜਿਸ ਕਰਕੇ ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ ਜੇ ਤੁਹਾਡੇ ਕੋਲ ਵਾਪਸੀ ਸਲਾਹ (ਫੀਡਬੈਕ) ਜਾਂ ਚਿੰਤਾਵਾਂ ਹਨ।

ਭਾਂਵੇਂ ਕਿ ਤੁਸੀਂ ਵਲੰਟੀਅਰ ਹੋ, ਬੱਚਾ ਹੋ, ਕੋਈ ਮਾਪਾ ਹੋ, ਜਾਂ ਕੋਈ ਕਰਮਚਾਰੀ ਹੋ, ਤੁਸੀਂ ਸਾਡੇ ਬਾਲ ਸੁਰੱਖਿਆ ਅਧਿਕਾਰੀ ਨੂੰ ਈਮੇਲ ਕਰ ਸਕਦੇ ਹੋ।

ਈਮੇਲ: [email protected]

1300 Ardoch ਜਾਂ 03 9537 2414 ਨੂੰ ਫ਼ੋਨ ਕਰੋ ਜਾਂ ਸਾਨੂੰ ਲਿਖੋ:

Child Safety Officer
Ardoch
Level 4, 85 Queen Street,
Melbourne, VIC 3000.

ਕੀ Ardoch ਮੇਰੇ ਬੱਚੇ ਬਾਰੇ ਕਹਾਣੀਆਂ ਜਾਂ ਫ਼ੋਟੋਆਂ ਦੀ ਵਰਤੋਂ ਕਰੇਗਾ?
ਕੇਵਲ ਤੁਹਾਡੀ ਆਗਿਆ ਨਾਲ। ਅਸੀਂ ਆਪਣੇ ਸਮਰਥਕਾਂ, ਫੰਡ ਦੇਣ ਵਾਲਿਆਂ, ਸਕੂਲਾਂ ਅਤੇ ਜਨਤਾ ਨੂੰ ਆਪਣੇ ਕੰਮ ਬਾਰੇ ਸੂਚਿਤ ਕਰਨ ਲਈ ਕਹਾਣੀਆਂ ਅਤੇ ਚਿੱਤਰਾਂ ਦੀ ਵਰਤੋਂ ਕਰਦੇ ਹਾਂ। ਜੇ ਤੁਹਾਡੇ ਬੱਚੇ ਦੀ ਪਛਾਣ ਕੀਤੀ ਜਾ ਸਕਦੀ ਹੈ, ਤਾਂ ਅਸੀਂ ਹਮੇਸ਼ਾਂ ਤੁਹਾਡੇ (ਬੱਚਿਆਂ ਦੇ ਮਾਪਿਆਂ ਜਾਂ ਸਰਪ੍ਰਸਤਾਂ) ਕੋਲੋਂ ਆਗਿਆ ਲਵਾਂਗੇ। ਅਸੀਂ ਬੱਚੇ ਦਾ ਉਪਨਾਮ ਪ੍ਰਦਾਨ ਨਾ ਕਰਕੇ ਇਹ ਯਕੀਨੀ ਬਨਾਉਣ ਲਈ ਕਦਮ ਚੁੱਕਾਂਗੇ ਕਿ ਬੱਚੇ ਸੁਰੱਖਿਅਤ ਰਹਿਣ, ਇਹ ਖੁਲਾਸਾ ਨਾ ਕਰਨਾ ਕਿ ਬੱਚਾ ਕਿਸ ਸਕੂਲ ਵਿੱਚ ਪੜ੍ਹਦਾ ਹੈ ਅਤੇ ਜੇ ਬੇਨਤੀ ਕੀਤੀ ਜਾਂਦੀ ਹੈ, ਤਾਂ ਇੱਕ ਛੰਦਨਾਮ ਦੀ ਵਰਤੋਂ ਕਰਕੇ। ਦੁਰਵਰਤੋਂ ਨੂੰ ਰੋਕਣ ਲਈ ਬੱਚਿਆਂ ਤੋਂ ਲਈ ਗਈ ਸਮੱਗਰੀ ਦੀ ਜਾਣਕਾਰੀ ਅਤੇ ਚਿੱਤਰਾਂ ਨੂੰ ਅਸੀਂ ਸੁਰੱਖਿਅਤ ਤਰੀਕੇ ਨਾਲ ਰੱਖਦੇ ਅਤੇ ਸੰਭਾਲਦੇ ਹਾਂ।
ਤੁਸੀਂ ਮੇਰੇ ਜਾਂ ਮੇਰੇ ਬੱਚੇ ਦੇ ਡੈਟੇ ਨੂੰ ਕਿਵੇਂ ਸੰਭਾਲੋਗੇ?
ਆਮ ਤੌਰ ‘ਤੇ, Ardoch ਤੁਹਾਡੇ ਬੱਚੇ ਬਾਰੇ ਕੋਈ ਪਛਾਣ ਜਾਂ ਗੁਪਤ ਜਾਣਕਾਰੀ ਨੂੰ ਸੰਭਾਲਦਾ ਜਾਂ ਆਪਣੇ ਕੋਲ ਨਹੀਂ ਰੱਖਦਾ। ਜਦੋਂ ਅਸੀਂ ਤੁਹਾਡੇ ਬੱਚੇ ਵਾਸਤੇ ਗਤੀਵਿਧੀਆਂ ਦਾ ਸਮਾਂ ਤੈਅ ਕਰ ਰਹੇ ਹੁੰਦੇ ਹਾਂ, ਤਾਂ ਅਸੀਂ ਇਹ ਯਕੀਨੀ ਬਨਾਉਣ ਲਈ ਉਹਨਾਂ ਦਾ ਪਹਿਲਾ ਨਾਮ, ਕਲਾਸ, ਅਤੇ ਸਕੂਲ ਦਾ ਨਾਮ ਇਕੱਠਾ ਕਰਾਂਗੇ ਕਿ ਅਸੀਂ ਪ੍ਰੋਗਰਾਮ ਦਾ ਪ੍ਰਬੰਧ ਕਰ ਸਕੀਏ। ਅਸੀਂ ਉਹਨਾਂ ਦੇ ਕੰਮ ਦੇ ਨਮੂਨੇ ਅਤੇ ਉਹਨਾਂ ਦੁਆਰਾ ਪ੍ਰਦਾਨ ਕੀਤੀ ਵਾਪਸੀ ਸਲਾਹ (ਫੀਡਬੈਕ) ਨੂੰ ਵੀ ਰੱਖ ਸਕਦੇ ਹਾਂ। ਇਸ ਵਿੱਚ ਕੁਝ ਛੋਟਾਂ ਹਨ।

• ਜਦੋਂ ਸਾਨੂੰ ਕਿਸੇ ਬੱਚੇ ਦੀ ਕਹਾਣੀ ਜਾਂ ਫ਼ੋਟੋ ਨੂੰ ਸਾਂਝਾ ਕਰਨ ਲਈ ਕਿਸੇ ਮਾਪੇ ਜਾਂ ਸਰਪ੍ਰਸਤ ਦੁਆਰਾ ਦਿੱਤੀ ਸਹਿਮਤੀ ਦੇ ਰਿਕਾਰਡ ਰੱਖਣ ਦੀ ਲੋੜ ਹੁੰਦੀ ਹੈ। ਸਹਿਮਤੀ ਫਾਰਮ ਨੂੰ ਬੱਚੇ ਅਤੇ ਮਾਪਿਆਂ ਦੇ ਪੂਰੇ ਨਾਮ ਅਤੇ ਸੰਪਰਕ ਵੇਰਵਿਆਂ ਦੇ ਨਾਲ ਸੰਭਾਲ ਕੇ ਰੱਖਣ ਦੀ ਲੋੜ ਹੋਵੇਗੀ।
• ਜੇ ਕਿਸੇ ਬੱਚੇ ਦੀ ਸੁਰੱਖਿਆ ਬਾਰੇ ਕੋਈ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ, ਜਾਂ ਕਿਸੇ ਪ੍ਰੋਗਰਾਮ ਬਾਰੇ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਸਾਨੂੰ ਤੁਹਾਡੇ ਅਤੇ ਤੁਹਾਡੇ ਬੱਚੇ ਬਾਰੇ ਵਧੇਰੇ ਵਿਸਥਾਰ ਵਿੱਚ ਜਾਣਕਾਰੀ ਰਿਕਾਰਡ ਕਰਨ ਦੀ ਲੋੜ ਪਵੇਗੀ।

ਮੈਂ ਕਿਵੇਂ ਮਦਦ ਕਰ ਸਕਦਾ/ਦੀ ਹਾਂ?
ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਨੁਕਸਾਨ ਤੋਂ ਬਚਾਉਣਾ ਹਰ ਕਿਸੇ ਦਾ ਕੰਮ ਹੈ। ਤੁਸੀਂ ਇਸ ਤਰ੍ਹਾਂ ਮਦਦ ਕਰ ਸਕਦੇ ਹੋ:
• ਬੱਚਿਆਂ ਨੂੰ ਉਹਨਾਂ ਦੇ ਆਪਣੇ ਅਧਿਕਾਰਾਂ ਬਾਰੇ ਦੱਸਣਾ।
• ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ।
• ਜੇ ਤੁਸੀਂ ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਤ ਹੋ ਤਾਂ ਬੋਲ ਕੇ ਦੱਸਣਾ।
ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਬਾਲ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰੋ।